Monday, August 23, 2010

ਦੋ ਵੇਲੇ ਦੀ ਰੋਟੀ ਨੂੰ ਤਰਸ ਰਹੀ ਹੈ ਭਾਰਤ ਦੀ ਫੁੱਟਬਾਲ ਦੀ ਟੀਮ 'ਚ ਖੇਡ ਰਹੀ ਪੰਜਾਬ ਦੀ ਮੁਟਿਆਰ ਜਗਦੀਪ ਕੌਰ

************************************************
ਤਰਸਦੇ ਹਾਲਾਤ ;

ਇਕ ਕੱਚੇ ਕੋਠੇ ਵਿਚ ਜੂਣ ਗੁਜਾਰਾ ਕਰਦੀ ਹੈ ਇਹ ਅੰਤਰ ਰਾਸ਼ਟਰੀ ਖਿਡਾਰਨ

ਜਿਹੜੇ ਇਨਸਾਨ ਆਪਣੇ ਹੁਨਰ ਨੂੰ ਮਿਹਨਤ ਦੀ ਪਾਲਿਸ਼ ਨਾਲ ਚਮਕਾਉਂਦੇ ਹਨ ਉਹ ਜ਼ਰੂਰ ਇਕ ਨਾ ਇਕ ਦਿਨ ਨਵਾਂ ਇਤਿਹਾਸ ਸਿਰਜਦੇ ਹਨ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਬੇਸ਼ੱਕ ਟੇਲੇਟ ਸਿਰਫ਼ ਮਰਦਾ ਵਿਚ ਹੀ ਮਨਿਆਂ ਜਾਂਦਾ ਸੀ ਤੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਹੀ ਚੋਰੀ ਦੀ ਬਦੂਕ ਵਾਂਗ ਡੱਕ ਕੇ ਰੱਖਿਆ ਜਾਂਦਾ ਸੀ ਪਰ ਸਮਾਂ ਬਦਲਦਾ ਗਿਆ ਤੇ ਲੜਕੀਆਂ ਨੇ ਵੀ ਵੱਖ-ਵੱਖ ਖੇਤਰਾਂ 'ਚ ਮੱਲ੍ਹਾ ਮਾਰੀਆਂ । ਮਦਰ ਟਰੇਸ ਜੀ, ਪੀ.ਟੀ. ਊਸ਼ਾ, ਕਲਪਨਾ ਚਾਵਲਾ, ਕਿਰਨ ਬੇਦੀ ਵਰਗੀਆਂ ਹੋਰ ਵੀ ਅਸੀਂ ਕਈ ਉਦਾਹਰਣਾ ਦੇ ਸਕਦੇ ਹਾਂ ਜਿੰਹਨਾਂ ਨੇ ਉਸ ਮੂਹ ਤੇ ਕਰਾਰੀ ਚੋਟ ਮਾਰੀ ਜਿਹੜਾ ਕਦੇ ਔਰਤ ਨੂੰ ਪੈਰ ਦੀ ਜੁੱਤੀ ਦੱਸਦਾ ਸੀ। ਸਾਡੇ ਗੁਰੂ ਬਾਬਾ ਨਾਨਕ ਦੇਵ ਜੀ ਨੇ ਵੀ ਔਰਤ ਨੂੰ ਉੱਚ ਦਰਜਾ ਦਿੱਤਾ ਹੈ ਪਰ ਅਜੇ ਵੀ ਸਾਡੇ ਸਮਾਜ ਦੀ ਅੱਖ ਚੋਂ ਮੈਲ ਨਹੀਂ ਗਈ ਸ਼ਾਇਦ ਏਹੀ ਵੱਡਾ ਕਾਰਨ ਹੈ ਭਰੂਣ ਹੱਤਿਆ ਦਾ.. .. ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ। ਗੱਲ ਕਰਦੇ ਸੀ ਲੜਕੀਆਂ ਦੇ ਹਰ ਖੇਤਰ ਵਿਚ ਅੱਗੇ ਵੱਧਣ ਦੀ.. .. ਜੇ ਗੱਲ ਖੇਡਾਂ ਦੇ ਖੇਤਰ ਦੀ ਕਰੀਏ ਤਾਂ ਵੀ ਅਨੇਕਾਂ ਨੌਜਵਾਨ ਲੜਕੀਆਂ ਨੇ ਗੋਲਡ ਮੈਡਲ ਜਿੱਤੇ ਦੇਸ਼ਾ ਵਿਦੇਸ਼ਾਂ ਵਿਚ ਨਾਮ ਚਮਕਾਇਆ, ਅੱਜ ਇਸ ਲੜੀ ਵਿਚ ਜਿਸ ਨੌਜਵਾਨ ਮੁਟਿਆਰ ਦਾ ਜ਼ਿਕਰ ਕਰ ਰਹੇ ਹਾਂ ਉਹ ਫੁੱਟਬਾਲ ਦੀ ਅੰਤਰ ਰਾਸ਼ਟਰੀ ਖਿਡਾਰਣ ਹੈ.. .. ਸਾਰਾ ਲੇਖ ਪੜ੍ਹ ਕੇ ਤੁਹਾਡੇ ਵੀ ਅੱਖਾਂ ਚੋਂ ਹੰਝੂ ਆ ਜਾਣਗੇ .. .. ਚੰਡੀਗੜ੍ਹ ਤੋਂ ਇਕ ਪਾਠਕ ਹਰਵਿੰਦਰ ਸਿੰਘ ਦਾ ਫੋਨ ਆਇਆ ਬਾਈ ਜੀ ਤੁਸੀਂ ਖੇਡ ਲੇਖਕ ਹੋ .. ਹਾਂ ਜੀ .. ਬਾਈ ਜੀ ਅਸੀਂ ਤੁਹਾਨੂੰ ਫੁੱਟਬਾਲ ਦੀ ਅੰਤਰ ਰਾਸ਼ਟਰੀ ਖਿਡਾਰਨ ਨਾਲ ਮਿਲਾਉਣਾ ਚਾਹੁੰਦੇ ਹਾਂ .. .. ਤੁਸੀਂ ਉਸ ਵਿਚਾਰੀ ਬਾਰੇ ਵੀ ਲਿਖੋ .. ਸ਼ਾਇਦ ਕੋਈ ਦਿਆਵਾਨ ਵੱਡੇ ਦਿਲ ਵਾਲਾ ਉਸ ਵਿਚਾਰੀ ਬੱਚੀ ਤੇ ਤਰਸ ਖਾਵੇ .. . ਅਸੀਂ ਫੁੱਟਬਾਲ ਖਿਡਾਰਨ ਨਾਲ ਮੁਲਾਕਾਤ ਲਈ ਉਸ ਦੇ ਪਿੰਡ ਬੁਟਾਰੀ ਦਾ ਮਨ ਬਣਾ ਲਿਆ .. .. ਸਭ ਤੋਂ ਪਹਿਲਾਂ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਲਈਏ.. . ਲੁਧਿਆਣੇ ਤੋਂ ਤਕਬੀਰਨ 24-25 ਕਿਲੋ ਮੀਟਰ ਦੀ ਦੂਰੀ ਤੇ ਰਾੜਾ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਬੁਟਾਰੀ ਵਿਖੇ ਮਾਤਾ ਮਨਜੀਤ ਕੌਰ ਤੇ ਪਿਤਾ ਸ੍ਰ੍ਰ: ਤੇਜਾ ਸਿੰਘ ਦੇ ਘਰ ਜਗਦੀਪ ਕੌਰ ਨੇ ਜਨਮ ਲਿਆ। ਜਗਦੀਪ ਕੌਰ ਹੁਰੀਂ ਚਾਰ ਭੈਣਾ ਤੇ ਇਕ ਭਰਾ ਹੈ.. .. ਪਿੰਡ ਵਿਖੇ ਪੜ੍ਹਦਿਆਂ ਜਗਦੀਪ ਕੌਰ ਨੇ ਸਕੂਲਾਂ ਵਿਚ ਹੁੰਦੇ ਲੜਕੇ ਤੇ ਲੜਕੀਆਂ ਦੀ ਫੁੱਟਬਾਲ ਚੈਂਪੀਅਨਸ਼ਿਪ ਨੂੰ ਗੌਰ ਨਾਲ ਵੇਖਣਾ.. .. ਤੇ ਉਸ ਨੂੰ ਵੀ ਫੁੱਟਬਾਲ ਦਾ ਸ਼ੌਂਕ ਜਾਗ ਪਿਆ ਤੇ ਫਿਰ ਉਸ ਨੇ ਸਕੂਲ ਦੀ ਟੀਮ ਵਿਚ ਖੇਡਣਾ ਸ਼ੁਰੂ ਕਰ ਦਿੱਤਾ.. .. ਕੋਚ ਦਰਸ਼ਨ ਸਿੰਘ ਤੋਂ ਗੁਣ ਸਿੱਖ ਕੇ ਜਗਦੀਪ ਕੌਰ ਵੱਡੇ ਮੈਚ ਖੇਡਣ ਲੈੱਗ ਪਈ.. .. ਪਿਤਾ ਤੇਜਾ ਸਿੰਘ ਤੋਂ ਬੇਸ਼ੱਕ ਕਬੀਲਦਾਰੀ ਦਾ ਬੋਜ ਚੁੱਕਿਆ ਨਹੀਂ ਸੀ ਜਾਂਦਾ ਪਰ ਹੋਰ ਕਰਦਾ ਵੀ ਕੀ.. .. ਉਹ ਮਜ਼ਦੂਰੀ ਕਰਦਾ ਪਰ ਉਹ ਜਗਦੀਪ ਨੂੰ ਇਕ ਅੰਤਰ ਰਾਸ਼ਟਰੀ ਖਿਡਾਰਨ ਬਣੀ ਵੇਖਣੀ ਚਾਹੁੰਦਾ ਸੀ। ਉਹ ਦਿਹਾੜੀ ਕਰਕੇ ਘਰ ਦੇ ਜੀਆਂ ਦਾ ਪੇਟ ਪਾਲਦਾ।

ਪਿਤਾ ਦੇ ਸੁਪਨੇ ਰੱਬ ਨੇ ਸੱਚ ਕਰ ਵਿਖਾਏ ਤੇ ਜਗਦੀਪ ਦੀ ਅਣਥੱਕ ਮਿਹਨਤ ਨੂੰ ਬੂਰ ਪਿਆ ਤੇ ਉਹ ਭਾਰਤ ਦੀ ਟੀਮ ਵਿਚ ਚੁਣੀ ਗਈ। ਸਕੂਲ ਲੇਵਲ ਤੇ ਉਹ ਪੰਜਾਬ ਸਟੇਟ ਤੱਕ ਖੇਡੀ .. .. ਪੰਜਾਬ ਦੀ ਧੀ ਲਈ ਭਾਰਤ ਦੀ ਟੀਮ ਵਿਚ ਚੁਣਿਆ ਜਾਣਾ ਸਮੂਹ ਪੰਜਾਬੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਪਰ ਜਗਦੀਪ ਦੇ ਪਰਿਵਾਰ ਲਈ ਇਹ ਸਿਰਫ਼ ਖੁਸ਼ੀ ਹੀ ਸੀ ਪਰ ਗਰੀਬੀ ਵੀ ਉਸ ਦੇ ਘਰ ਦਾ ਖਿਹੜਾ ਨਹੀਂ ਸੀ ਛੱਡ ਰਹੀ। ਰੋਨਾਲਡੋ ਨੂੰ ਆਪਣਾ ਰੋਲ ਮਾਡਲ ਮੰਨਣ ਵਾਲੀ ਜਗਦੀਪ ਕੌਰ ਪੰਜਾਬ ਚੋਂ ਪਹਿਲੀ ਲੜਕੀ ਸੀ ਜਿਸ ਨੇ ਭਾਰਤ ਦੀ ਟੀਮ ਵਿਚ ਖੇਡਦਿਆਂ ਧੰਨ-ਧੰਨ ਕਰਵਾ ਦਿੱਤੀ ਸੀ.. . ਜਗਦੀਪ ਕੌਰ ਨੇ ਭੋਪਾਲ, ਮਨੀਪੁਰ, ਉਡੀਸਾ ਤੇ ਕਲਕੱਤਾ ਵਿਖੇ ਚਾਰ ਵਾਰ ਸੀਨੀਅਰ ਨੈਸ਼ਨਲ ਖੇਡੀ, 6 ਵਾਰ ਆਲ ਇੰਡੀਆਂ ਯੂਨੀਵਰਸਿਟੀ ਅਤੇ ਦੋ ਵਾਰ ਏਸੀਆਂ ਮੁਕਾਬਲਿਆਂ ਵਿਚ ਹਿੱਸਾ ਲਿਆ ਜਿੰਹਨਾਂ ਵਿੱਚੋਂ ਦੋ ਵਾਰ ਉਸਦੀ ਟੀਮ ਜੇਤੂ ਰਹੀ। ਇਕ ਵਾਰ ਤੀਜੇ ਨੰਬਰ ਤੇ ਰਹੀ. . ਆਲ ਇੰਡੀਆਂ ਖੇਡਦਿਆਂ ਪਟਿਆਲੇ ਗੋਲਡ ਮੈਡਲ ਜਿੱਤਿਆ, ਕਲਕੱਤੇ ਗੋਲਡ ਮੈਡਿਲ ਜਿੱਤਿਆ, ਤਾਮਿਲਨਾਡੂ, ਕੰਨਿਆ ਕੁਮਾਰੀ ਤੇ ਗਵਾਲੀਅਰ ਵਿਖੇ ਵੀ ਉਸ ਦੀ ਵਧੀਆਂ ਖੇਡ ਸਦਕਾ ਟੀਮ ਨੇ ਚੰਗੀ ਕਾਰਗੁਜਾਰੀ ਵਿਖਾਈ। ਏਸ਼ੀਅਨ ਚੈਂਪੀਅਨਸ਼ਿਪ ਵਿਚ ਇਰਾਨ ਤੇ ਵੀਅਤਨਾਮ ਦੇਸ਼ਾਂ ਵਿੱਚ ਵੀ ਇਹ ਪੰਜਾਬ ਦੀ ਧੀ ਨੇ ਖੇਡਦਿਆਂ ਬੱਲੇ-ਬੱਲੇ ਕਰਵਾਈ। ਇਹ ਵੀ ਪੰਜਾਬ ਨੂੰ ਮਾਣ ਹੈ ਕਿ ਇਹਨਾਂ ਮੈਚਾਂ ਲਈ ਪੰਜਾਬ ਚੋਂ ਸਿਰਫ਼ ਜਗਦੀਪ ਕੌਰ ਹੀ ਸਿਲੈਕਟ ਹੋਈ ਸੀ। ਜਗਦੀਪ ਕੌਰ ਪੰਜਾਬ ਦੀ ਟੀਮ ਦੀ ਕਪਤਾਨ ਵੀ ਰਹੀ ਤੇ ਸਾਨੂੰ ਮਣਾਮੂਹੀ ਮਾਣ ਹੋਣਾ ਚਾਹੀਦਾ ਹੈ ਕਿ ਉਹ ਹੁਣ ਵੀ ਭਾਰਤ ਦੀ ਟਮੀ ਵਿਚ ਖੇਡ ਰਹੀ ਹੈ….. .. ਅਨੇਕਾਂ ਕੱਪ, ਸੋਨੇ ਦੇ ਮੈਡਿਲ ਭਾਰਤ ਦੀ ਟੀਮ ਨੂੰ ਜਿਤਾਉਣ ਵਾਲੀ ਜਗਦੀਪ ਕੌਰ ਦੀਆਂ ਜੇ ਪ੍ਰਾਪਤੀਆਂ ਲਿਖਣ ਲੱਗ ਜਾਈਏ ਤਾਂ ਵਰਕੇ ਥੁੜ ਸਕਦੇ ਹਨ । ਜਗਦੀਪ ਕੌਰ ਨੇ ਅਨੇਕਾਂ ਫੁੱਟਬਾਲ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ। ਉਹ ਹਾਰਨਾਂ ਨਹੀਂ ਸਿੱਖੇ ਅੰਤਾਂ ਦੀ ਗਰੀਬੀ ਵਿਚ ਵੀ ਉਸਨੇ ਦਿਲ ਨਹੀਂ ਛੱਡਿਆ, ਜਿੱਥੇ ਜਗਦੀਪ ਕੌਰ ਨੇ ਆਪਣੀ ਮਿਹਨਤ ਨਾਲ ਭਾਰਤ ਦੀ ਫੁੱਟਬਾਲ ਦੀ ਟੀਮ ਵਿਚ ਆਪਣਾ ਅਹਿਮ ਸਥਾਨ ਬਣਾਇਆ ਹੈ ਉਥੇ ਉਸਨੇ ਪੜ੍ਹਾਈ ਵਿਚ ਵੀ ਕੋਈ ਕਸਰ ਨਹੀਂ ਛੱਡੀ। ਉਹ ਕਾਸਮੈਟਾਲਜੀ ਵਿਚ ਪੋਸਟ ਗਰੈਜੂਏਟ ਹੈ ਅਤੇ ਬੀ.ਪੀ.ਐਡ. ਦਾ ਨਤੀਜਾ ਆਉਣ ਵਾਲਾ ਹੈ। ਉਹ ਰੱਜਕੇ ਪੜ੍ਹਨਾ ਚਾਹੁੰਦੀ ਹੈ ਤੇ ਰੱਜਕੇ ਖੇਡਣਾ ਚਾਹੁੰਦੀ ਹੈ ਪਰ ਗਰੀਬੀ ਨੇ ਵੀ ਧਾਰ ਲਈ ਹੈ ਕਿ ਮੈਂ ਤੈਨੂੰ ਹਰਾਉਣਾ ਹੈ । ਮਾਪਿਆਂ ਦੀ ਇਹ ਹੋਣਹਾਰ ਧੀ ਪੰਜਾਬੀਆਂ ਦਾ ਮਾਣ ਸਾਡੀ ਸਾਰਿਆਂ ਦੀ ਸ਼ਾਂਨ ਜਗਦੀਪ ਕੌਰ ਨੂੰ ਜਦੋਂ ਅਸੀਂ ਮਿਲਣ ਲਈ ਗਏ .. .. ਤੁਸੀਂ ਪਿਆਰੇ ਪਾਠਕੋ ਹੈਰਾਨ ਰਹਿ ਜਾਉਂਗੇ.. . ਇਹ ਕੀ .. .. ਪਿੰਡ ਬੁਟਾਰੀ ਦੇ ਵੱਡੇ ਗੁਰਦੁਆਰੇ ਦੇ ਨੇੜੇ ਡਾਕਖਾਨੇ ਦੇ ਬਿਲਕੁਲ ਨਾਲ ਇਕ ਕੱਚਾ ਕਮਰਾ ਤੇ ਕਮਰੇ ਮੂਹਰੇ ਇਕ ਮੰਜੇ ਜਿੰਨ੍ਹੀ ਜਗ੍ਹਾ ਇਸ ਵਿਚ ਪੂਰੇ ਪਰਿਵਾਰ ਨਾਲ ਰਹਿੰਦੀ ਹੈ ਭਾਰਤ ਦੀ ਟੀਮ ਦੀ ਚੋਟੀ ਦੀ ਖਿਡਾਰਨ ਤੇ ਸਾਡੇ ਪੰਜਾਬੀਆਂ ਦਾ ਮਾਨ ਵਿਚਾਰੀ ਜਗਦੀਪ ਕੌਰ .. .. ਅੱਖਾਂ ਭਰ ਆਈਆਂ ਜਗਦੀਪ ਦੇ ਪਰਿਵਾਰ ਦੀ ਹਾਲਤ ਵੇਖ ਕੇ .. .. ਕਿਹੜਾ ਸਖ਼ਸ ਹੈ ਜਿਹੜਾ ਸਰਕਾਰਾਂ ਨੂੰ ਮੰਦਾਂ ਨਾ ਬੋਲੇ.. .. ਅੰਤਰ ਰਾਸ਼ਟਰੀ ਖਿਡਾਰਨ, ਕੋਈ ਨੌਕਰੀ ਨੀ.. .. ਕੋਈ ਸਹੂਲਤ ਨੀ.. .. ਇਕ ਕੱਚੇ ਕਮਰੇ ਵਿਚ ਜੂਨ ਗੁਜਾਰਾ ਕਰਦਾ ਹੈ ਇਸ ਖਿਡਾਰਨ ਦਾ ਪਰਿਵਾਰ। ਚਾਰ ਭੈਣਾਂ ਚੋਂ ਦੋ ਦਾ ਵਿਆਹ ਹੋ ਚੁੱਕਾ ਹੈ.. ਕੱਚੇ ਕਮਰੇ ਦੀ ਕਾਨਿਆਂ ਦੀ ਛੱਤ….. .. ਪਤਾ ਨਹੀਂ ਕਦੋਂ ਡਿੱਗ ਪਵੇ.. ਜਗਦੀਪ ਕੌਰ ਨੇ ਸਾਨੂੰ ਹੁਣ ਤੱਕ ਜਿਤੇ ਢੇਰਾ ਹੀ ਮਾਨ-ਸਨਮਾਨ, ਸਰਟੀਫਿਕੇਟ ਵਿਖਾਏ ਭਰੇ ਮਨ ਨਾਲ ਕਹਿੰਦੀ ਵੀਰ ਜੀ ਜੇ ਇਹ ਵਿਕਦੇ ਹੋਣ ਤਾਂ ਵੇਚ ਕੇ ਆਟਾ ਲੈ ਆਈਏ.. . ਮੇਰੇ ਪਿਤਾ ਨੇ ਮੈਨੂੰ ਦਿਹਾੜੀਆਂ ਕਰ-ਕਰ ਕੇ ਪੜ੍ਹਾਇਆ ਸੀ.. .. ਕਹਿੰਦਾ ਸੀ ਪੁੱਤ ਤੂੰ ਜਦੋਂ ਵੱਡੀਆਂ ਟੀਮਾਂ ਦੇ ਮੈਚ ਖੇਡੇਗੀ ਤਾਂ ਫਿਰ ਪੈਸੇ ਮਿਲਿਆ ਕਰਨਗੇ .. .. ਆਪਾਂ ਸੋਹਣਾ ਜਿਹਾ ਘਰ ਪਾਵਾਂਗੇ ਤੇ ਦਿਖਾਦਿਆਂਗੇ ਪਿੰਡ ਵਾਲਿਆਂ ਨੂੰ ਕਿ ਧੀਆਂ ਪੁੱਤਾਂ ਤੋਂ ਵੱਡੀਆਂ ਹਨ ਮੈਂ ਭਾਰਤ ਦੀ ਟੀਮ ਵਿਚ ਖੇਡਦੀ ਹਾਂ ਪਰ ਆਹ ਸਰਟੀਫਿਕੇਟ ਤੋਂ ਇਲਾਵਾ ਮੈਨੂੰ ਕੁਝ ਨੀ ਮਿਲਿਆ। ਮੇਰੇ ਕੋਲ ਕਿਰਾਇਆ ਵੀ ਨਹੀਂ ਹੁੰਦਾ .. ਪਰ ਮੈਂ ਹਿੰਮਤ ਨੀ ਹਾਰੀ.. .. ਸਰਕਾਰ ਦੀ ਬੇਰੁਖੀ ਦੀ ਸ਼ਿਕਾਰ ਹਾਂ.. .. ਸਾਡੇ ਘਰ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਸਨ ਤੇ ਸਾਡਾ ਪੇਟ ਪਾਲਦੇ ਸੀ.. ਉਹਨਾਂ ਨੂੰ ਨਾਮੁਰਾਦ ਬਿਮਾਰੀ ਲਕਵਾ ਹੋ ਗਿਆ ਅਸੀਂ ਹਸਪਤਾਲ ਲਿਜਾਂਦੇ ਉੱਥੇ ਡਾਕਟਰ ਪੈਸੇ ਮੰਗਦੇ ਫਿਰ ਅਸੀਂ ਛੋਟੇ ਡਾਕਟਰਾਂ ਦੇ ਹੀ ਲੈ ਜਾਂਦੇ .. .. ਟੀਕੇ ਲਵਾਕੇ ਘਰ ਲੈ ਆਉਂਦੇ.. .. ਦਾਖਲ ਕਰਾਉਣ ਜੋਗੇ ਵੀ ਨਹੀਂ ਸੀ. .. ਸਾਰੀਆਂ ਰਿਸ਼ਤੇਦਾਰੀਆਂ ਮੂੰਹ ਮੋੜ ਗਈਆਂ.. .. ਵੀਰੇ ਕੋਈ ਰਿਸਤੇਦਾਰ ਪਤਾ ਲੈਣ ਵੀ ਨਹੀਂ ਆਇਆ ਕਿ ਪੈਸੇ ਮੰਗਣਗੇ। ਇਕ ਦਿਨ ਪਿਤਾ ਜੀ ਆਹ ਕੱਚੀ ਕੰਧ ਦੀ ਛਾਵੇਂ ਮੰਜੇ ਤੇ ਪਏ ਸੀ ਕਿ ਰੱਬ ਨੇ ਹੋਰ ਕਹਿਰ ਗੁਜਾਰ ਦਿੱਤਾ ਕੱਚੀ ਕੰਧ ਮੇਰੇ ਬਿਮਾਰ ਪਿਤਾ ਉੱਪਰ ਡਿੱਗ ਪਈ.. ਉਹ ਮੌਕੇ ਤੇ ਹੀ ਮਰ ਗਏ. .. ਇਹ ਦੱਸਦੀ ਹੋਈ ਜਗਦੀਪ ਕੌਰ ਫੁੱਟ-ਫੁੱਟ ਰੋਣ ਲੱਗ ਪਈ… .. .. ਕੋਲ ਖੜ੍ਹੀਆਂ ਆਂਢ-ਗੁਆਂਢ ਦੀਆਂ ਬੁੜੀਆਂ ਵੀ ਹੰਝੂ ਕੇਰਨ ਲੱਗ ਪਈਆਂ….. .. ਬਿਲਕੁਲ ਸੱਚ ਹੈ ਜਗਦੀਪ ਕੌਰ ਕੋਲ ਹੋਰ ਰੋਣ ਤੋਂ ਬਿਨ੍ਹਾ ਕੋਈ ਚਾਰਾ ਵੀ ਨਹੀਂ ਸੀ । ਕੀਹਦਾ ਦਿਲ ਕਰਦਾ ਪਿਆਰੇ ਪਾਠਕੋ ਘਰ ਦੇ ਹਲਾਤਾਂ ਬਾਰੇ ਦੱਸਣ ਨੂੰ.. .. ਥੋੜਾ ਮਨ ਹੋਲਾ ਕਰਕੇ ਉਹ ਫਿਰ ਬੋਲਣ ਲੱਗ ਪਈ ਪਿਤਾ ਜੀ ਦੇ ਭੋਗ ਤੇ ਕੋਈ ਵੀ ਲੀਡਰ ਜਾਂ ਵੱਡਾ ਬੰਦਾ ਨਹੀਂ ਪਹੁੰਚਿਆਂ। ਅਸੀਂ ਪੁੱਛਿਆ ਕਿ ਤੁਹਾਡੀ ਕਿਸੇ ਨੇ ਪਿੰਡ ਚੋਂ ਵੀ ਮਦਦ ਨਹੀਂ ਕੀਤੀ .. .. ਨਹੀਂ ਵੀਰੇ ਕਿਸੇ ਨੇ ਬਾਤ ਨਹੀਂ ਪੁੱਛੀ.. ਜਦੋਂ ਮੈਂ ਜਲੰਧਰ ਕਾਲਜ 'ਚ ਦਾਖਲਾ ਲੈਣਾ ਸੀ ਤਾਂ ਮੇਰੇ ਕੋਲ ਦਾਖਲੇ ਲਈ ਪੈਸੇ ਨਹੀਂ ਸੀ ਪਿੰਡ ਵਿਚੋਂ ਇਕ ਅਧਿਆਪਕਾ ਸੁਖਵਿੰਦਰ ਕੌਰ ਨੇ ਹਜ਼ਾਰ ਰੁਪਿਆ ਦਾਖਲਾ ਫੀਸ ਦਿੱਤੀ ਸੀ.. ਹੁਣ ਮੈਂ ਘਰ ਵਿਚ ਵੱਡੀ ਹਾਂ.. .. ਭਰਾ ਛੋਟਾ ਹੈ ਜਦੋਂ ਤੋਂ ਪਿਤਾ ਦੀ ਮੌਤ ਹੋਈ ਹੈ ਮੰਮੀ ਵੀ ਮੰਜੇ ਤੇ ਪਈ ਹੈ .. ਭਰਾ ਨੂੰ ਦੌਰੇ ਪੈਂਦੇ ਹਨ.. ਛੋਟਾ ਹੈ ਕੋਈ ਕੰਮ ਨਹੀਂ ਕਰ ਸਕਦਾ.. .. ਕੀ ਦੱਸਾਂ ਵੀਰ.. ਮੈਂ ਥਾਂ-ਥਾਂ ਠੋਕਰਾ ਖਾਂਦੀ ਹਾਂ ਕਿ ਕੋਈ ਬਹੋੜੇ ਸਾਡੀ ਮਦਦ ਕਰਨ ਵਾਲਾ.. ਅਸੀਂ ਕੀ ਕਿਸੇ ਦਾ ਮਾੜਾ ਕੀਤਾ.. ਸਾਡੀ ਮਦਦ ਵਾਲਾ ਕੋਈ ਬੋਹੜਦਾ ਨਹੀਂ…. ਇਕ ਮੈਚ ਦੌਰਾਨ ਮੇਰੀ ਇਕ ਹੱਥ ਦੀ ਉੱਗਲ ਟੁੱਟ ਗਈ, ਮੈਂ ਉਸਦਾ ਇਲਾਜ ਨਾ ਕਰਵਾ ਸਕੀ ਘਰੇ ਹੀ ਟਾਕੀਆਂ ਬੰਨ੍ਹ ਕੇ ਜੋੜ ਲਈ ਆਹ ਤੁਹਾਡੇ ਸਾਹਮਣੇ ਹੈ ਇਸਦਾ ਜੋੜ ਵੀ ਗਲਤ ਜੁੜ ਚੁੱਕਿਆ ਹੈ .. ਮਾਤਾ ਜੀ ਬਿਮਾਰ ਰਹਿੰਦੇ ਹਨ ਤੇ ਕਈ ਵਾਰ ਉਹ ਕਹਿ ਦਿੰਦੇ ਆ ਕਿ ਪੁੱਤ ਮੈਂ ਤਾਂ ਰੋਟੀ ਖਾਣੀ ਨਹੀਂ ਤੂੰ ਖਾ ਲੈ . .. ਪਰ ਮੈਂ ਕਹਿ ਦਿੰਦੀ ਹਾਂ ਕਿ ਮਾਤਾ ਮੈਂ ਰੋਟੀ ਖਾ ਲਈ ਪਰ ਸਾਡੇ ਘਰ ਆਟਾ ਨਹੀਂ ਸੀ ਹੁੰਦਾ ਮੈਂ ਝੂਠ ਮਾਰ ਦਿੰਦੀ। ਵੀਰ ਕੀ ਕਰੀਏ ਗਰੀਬੀ ਨੇ ਹਰਾ ਦਿੱਤਾ ਹੈ.. ਮੈਂ ਹੋਰ ਖੇਡਣਾ ਚਾਹੁੰਦੀ ਹਾਂ .. ਪਰ ਦੋ ਵੇਲੇ ਦੀ ਰੋਟੀ ਤੋਂ ਮੁਥਾਜ ਹਾਂ.. .. ਇਹ ਕਹਿੰਦਿਆਂ ਉਸ ਦਾ ਗਲ ਭਰ ਆਇਆ । ਹਰਵਿੰਦਰ ਸਿੰਘ ਜਿੰਨ੍ਹਾ ਨੇ ਸਾਨੂੰ ਫੋਨ ਕੀਤਾ ਸੀ ਓਸ ਦੇ ਮਾਮੇ ਦੀ ਕੁੜੀ ਜਗਦੀਪ ਕੌਰ ਨਾਲ ਪੜ੍ਹਦੀ ਆ। ਉਸਨੇ ਹਰਵਿੰਦਰ ਨੂੰ ਜਗਦੀਪ ਦੇ ਤਰਸਯੋਗ ਹਲਾਤ ਬਾਰੇ ਦੱਸਿਆ .. ਉਹਨਾਂ ਜਗਦੀਪ ਨੂੰ ਚੰਡੀਗੜ੍ਹ ਬੁਲਾਇਆ ਤੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਤਾਂ ਕਿ ਵਿਚਾਰੀ ਜਗਦੀਪ ਕੌਰ ਦੀ ਤਰਸਯੋਗ ਹਾਲਤ ਤੇ ਕੋਈ ਤਰਸ ਖਾਵੇ.. .. ਤੇ ਉਸ ਦੀ ਮਦਦ ਕਰੇ। ਇਥੇ ਹੀ ਮੁਹਾਲੀ ਕੁਆਰਟਰਜ਼ ਵੇਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਸੇਰ ਗਿੱਲ ਨੇ ਵੀ ਇਹਨਾਂ ਦਾ ਸਾਥ ਦਿੱਤਾ ਤੇ ਕਿਹਾ ਕਿ ਜਿੰਨ੍ਹੀ ਜੋਗੇ ਹਾਂ ਮਦਦ ਕਰਾਂਗੇ.. .. ਜਗਦੀਪ ਕੌਰ ਮੁਹਾਲੀ ਚਾਰ ਦਿਨ ਰਹੀ .. ਤੇਜਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਗਰੀਬੀ ਦਾ ਤਾਂ ਤੁਸੀਂ ਇਥੋਂ ਹੀ ਅੰਦਾਜਾ ਲਾ ਲਵੋ ਮੈਂ ਤਿੰਨ ਦਿਨ ਇਸ ਬੱਚੀ ਨਾਲ ਰਿਹਾ ਅਸੀਂ ਇਸ ਦੀ ਮਦਦ ਲਈ ਵੱਖ-ਵੱਖ ਆਗੂਆਂ ਨੂੰ ਮਿਲੇ .. .. ਮੈਂ ਕਿਹਾ ਬੇਟਾ ਤੂੰ ਕੱਪੜੇ ਨੀ ਬਦਲੇ ਤਿੰਨ ਦਿਨ ਹੋ ਗਏ.. ਉਹੀ ਕੱਪੜੇ ਪਾਏ ਹਨ ਕਹਿੰਦੀ ਅੰਕਲ ਬਦਲੂਗੀ ਪਤਾ ਲੱਗਾ ਹੋਰ ਸੂਟ ਹੈ ਹੀ ਨਹੀਂ. ਸੀ। ਅਸੀਂ ਪਹਿਲਾਂ ਇਸ ਨੂੰ ਕੱਪੜੇ ਲੈ ਕੇ ਦਿੱਤੇ। ਤੁਸੀਂ ਲਿਖੋ ਰੱਬ ਨੇ ਤੁਹਾਨੂੰ ਕਲਮ ਬਖਸ਼ੀ ਹੈ ਪਰਦੇਸੀ ਵੀਰਾਂ ਦੇ ਦਿਲ ਬਹੁਤ ਵੱਡੇ ਹਨ ਸ਼ਾਇਦ ਕੋਈ ਰੱਬ ਬਣ ਆ ਜਾਵੇ .. ।

ਰੱਬ ਕਈਆਂ ਨੂੰ ਐਨਾ ਪੈਸਾ ਦਿੰਦਾ ਹੈ ਕਿ ਰੱਖਣ ਨੂੰ ਥਾਂ ਨਹੀਂ ਲੱਭਦੀ.. ਪਰ ਜਗਦੀਪ ਕੌਰ ਵਰਗੇ ਐਸੇ ਪਰਿਵਾਰ ਹਨ ਜਿਹੜੇ ਦੋ ਵੇਲੇ ਦੀ ਰੋਟੀ ਨੂੰ ਤਰਸਦੇ ਹਨ.. ਪੰਜੀ-ਪੰਜੀ ਨੂੰ ਤਰਸਦੇ ਹਨ । ਫੁੱਟਬਾਲ ਵਿਚ ਭਾਰਤ ਦੀ ਟੀਮ ਵਿਚ ਖੇਡਦਿਆਂ ਵਿਰੋਧੀਆਂ ਨੂੰ ਹਰਾਉਣ ਵਾਲੀ ਤੇ ਭਾਰਤ ਨੂੰ ਸੋਨੇ ਦੇ ਮੈਡਿਲ ਜਿਤਾਉਣ ਵਾਲੀ ਭਾਰਤ ਦਾ ਨਾਮ ਚਮਕਾਉਣ ਵਾਲੀ ਪੰਜਾਬ ਦੀ ਧੀ ਤੇ ਕਿਸੇ ਨੇ ਤਰਸ ਨੀ ਖਾਦਾ । ਕੱਚੇ ਕਮਰੇ ਦੀ ਛੱਤ ਥੱਲੇ ਪਈ ਵਿਚਾਰੀ ਕਿਸਮਤ ਨੂੰ ਕੋਸਦੀ ਹੈ .. ਕੋਲ ਪਈ ਬਿਮਾਰ ਮਾਤਾ, ਛੋਟਾ ਵੀਰ .. ਉਹ ਕਦੇ ਮਾਂ ਵੱਲ ਤੱਕਦੀ ਆ ਕਦੇ ਵੀਰ ਵੱਲ ਤੱਕਦੀ ਹੋਣੀ ਆਂ.. ਜਿੰਨ੍ਹਾ ਨੂੰ ਪਾਲਣ ਦੀ ਜਿੰਮੇਵਾਰੀ ਹੁਣ ਉਹਦੇ ਮੋਢਿਆ ਤੇ ਹੈ ਪ੍ਰਵਾਸੀ ਵੀਰੋ ਹਮਦਰਦ ਦੀ ਇਹੀ ਸੋਚ ਹੁੰਦੀ ਹੈ ਕਿ ਲੋੜਵੰਦਾਂ ਲਈ ਵੱਧ ਤੋਂ ਵੱਧ ਲਿਖਿਆ ਜਾਵੇ .. ਅਸੀਂ ਅੱਗੇ ਵੀ ਕਈ ਪ੍ਰਸਿੱਧ ਖਿਡਾਰੀਆਂ ਬਾਰੇ ਲਿਖਿਆ ਤੇ ਤੁਸੀਂ ਉਹਨਾਂ ਦੀ ਮਦਦ ਕੀਤੀ ਸੀ ਪਰ ਹੁਣ ਵੀ ਵੇਲਾ ਹੈ ਪੰਜਾਬ ਦੀ ਬੱਚੀ ਨੂੰ ਬਚਾ ਲੋ । ਇਕ ਅੰਤਰਰਾਸ਼ਟਰੀ ਖਿਡਾਰਣ ਜਿਹੜੀ ਥਾਂ-ਥਾਂ ਗੋਲਡ ਮੈਡਲ ਸਰਟੀਫਿਕੇਟ ਚੁੱਕੀ ਫਿਰਦੀ ਆ.. . ਤੁਹਾਡੇ ਲਈ ਕੋਈ ਅੋਖੀ ਗੱਲ ਨਹੀਂ.. .. ਚਿੜੀ ਦੇ ਪਾਣੀ ਪੀਣ ਨਾਲ ਕਦੇ ਨਦੀਆਂ ਦਾ ਪਾਣੀ ਨੀਵਾਂ ਨਹੀਂ ਹੁੰਦਾ.. .. ਅਸੀਂ ਨੀ ਕਹਿੰਦੇ ਕੇ ਪੈਸੇ ਸਾਨੂੰ ਭੇਜੋ .. ਤੁਸੀਂ ਖੁਦ ਉਸਦੇ ਘਰ ਦੀ ਹਾਲਤ ਦੇਖੋ ਤੇ ਸਿੱਧੀ ਮਦਦ ਉਸਦੇ ਘਰ ਭੇਜੋ.. ਇਕ ਕੱਚਾ ਕੋਠਾ ਜਿਸ ਵਿਚ ਉਹ ਤਿੰਨ ਜੀ ਗੁਜਾਰਾ ਕਰਦੇ ਹਨ ਤੇ ਘਰ ਦਾ ਸਮਾਨ ਵੀ ਪਿਆ ਹੈ ਜਦੋਂ ਮੀਂਹ ਆਉਂਦਾ ਹੈ ਤਾਂ ਕਾਨਿਆਂ ਦੀ ਛੱਤ ਗਰੀਬ ਦੀਆਂ ਅੱਖਾਂ ਵਾਂਗ ਚਿਊਣ ਲੱਗ ਪੈਂਦੀ ਹੈ ਅਤੇ ਉਹ ਸਮਾਨ ਨੂੰ ਕਦੇ ਕਿਹੜੀ ਗੁੱਠੇ ਲਾਉਂਦੇ ਹਨ ਤੇ ਕਦੇ ਕਿਹੜੀ ਗੁੱਠ ਰੱਖਦੇ ਹਨ… .. ਪ੍ਰਵਾਸੀ ਵੀਰੋ ਬੋਹੜੋ ਕਈ ਦਿਲ ਵਾਲਾ ਤੇ ਵਿਚਾਰੀ ਖਿਡਾਰਨ ਦੀ ਮਦਦ ਲਈ ਅੱਗੇ ਆਉ.. .. ਜੇ ਤੁਹਾਡੇ ਚੋਂ ਕੋਈ ਰੱਬ ਬਣ ਕੇ ਨਾ ਬੋਹੜਿਆ ਤਾਂ ਯਾਦ ਰੱਖੋ ਭੁੱਖ ਨਾਲ ਇਨਸਾਨ ਜਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ।

ਇਹ ਲੇਖ ਕੈਨੇਡਾ ਦੇ ਪ੍ਰਸਿੱਧ ਅਖ਼ਬਾਰ ਹਮਦਰਦ ਵਿੱਚ ਛਪਣ ਤੋਂ ਬਾਅਦ ਕੈਨੇਡਾ, ਅਮਰੀਕਾ ਵਾਸੀਆਂ ਨੇ ਜਗਦੀਪ ਕੌਰ ਲਈ ਲੱਖਾਂ ਰੁਪਿਆ ਭੇਜਿਆ ਅਤੇ ਐਨ.ਆਰ.ਆਈ. ਕਲੱਬ ਟੋਰਾਂਟੋ ਦੇ ਸੇਵਾਦਾਰ ਗੁਰਿੰਦਰਜੀਤ ਸਿੰਘ ਗੁਰਾਇਆਂ ਨੇ ਜਗਦੀਪ ਕੌਰ ਨੂੰ ਵਧੀਆ ਮਕਾਨ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਤੇ ਅੱਜ ਜਗਦੀਪ ਕੌਰ ਦਾ ਵਧੀਆ ਮਕਾਨ ਬਣ ਚੁੱਕਿਆ ਹੈ ।



ਲੇਖਕ : ਜਗਦੇਵ ਬਰਾੜ

No comments:

Post a Comment