Monday, August 23, 2010

ਦੋ ਵੇਲੇ ਦੀ ਰੋਟੀ ਨੂੰ ਤਰਸ ਰਹੀ ਹੈ ਭਾਰਤ ਦੀ ਫੁੱਟਬਾਲ ਦੀ ਟੀਮ 'ਚ ਖੇਡ ਰਹੀ ਪੰਜਾਬ ਦੀ ਮੁਟਿਆਰ ਜਗਦੀਪ ਕੌਰ

************************************************
ਤਰਸਦੇ ਹਾਲਾਤ ;

ਇਕ ਕੱਚੇ ਕੋਠੇ ਵਿਚ ਜੂਣ ਗੁਜਾਰਾ ਕਰਦੀ ਹੈ ਇਹ ਅੰਤਰ ਰਾਸ਼ਟਰੀ ਖਿਡਾਰਨ

ਜਿਹੜੇ ਇਨਸਾਨ ਆਪਣੇ ਹੁਨਰ ਨੂੰ ਮਿਹਨਤ ਦੀ ਪਾਲਿਸ਼ ਨਾਲ ਚਮਕਾਉਂਦੇ ਹਨ ਉਹ ਜ਼ਰੂਰ ਇਕ ਨਾ ਇਕ ਦਿਨ ਨਵਾਂ ਇਤਿਹਾਸ ਸਿਰਜਦੇ ਹਨ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਬੇਸ਼ੱਕ ਟੇਲੇਟ ਸਿਰਫ਼ ਮਰਦਾ ਵਿਚ ਹੀ ਮਨਿਆਂ ਜਾਂਦਾ ਸੀ ਤੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਹੀ ਚੋਰੀ ਦੀ ਬਦੂਕ ਵਾਂਗ ਡੱਕ ਕੇ ਰੱਖਿਆ ਜਾਂਦਾ ਸੀ ਪਰ ਸਮਾਂ ਬਦਲਦਾ ਗਿਆ ਤੇ ਲੜਕੀਆਂ ਨੇ ਵੀ ਵੱਖ-ਵੱਖ ਖੇਤਰਾਂ 'ਚ ਮੱਲ੍ਹਾ ਮਾਰੀਆਂ ।

ਦੇਸ਼ਾਂ-ਵਿਦੇਸ਼ਾਂ ਦੀ ਧਰਤੀ 'ਤੇ ਧੁੰਮਾਂ ਪਾਉਣ ਵਾਲਾ ਕਬੱਡੀ ਦਾ ਧੱਕੜ ਰੇਡਰ : ਜੱਸ ਗਗੜਾ

***************************************************************



ਪਿੱਛੇ ਜਿਹੇ ਇੱਕ ਚੈਨਲ 'ਤੇ ਇਕ ਪੰਜਾਬੀ ਗੀਤ ਚੱਲ ਰਿਹਾ ਸੀ 'ਸ਼ੌਂਕ ਨਾਲ ਖੇਡਣਾਂ ਤਾਂ ਖੇਡਾਂ ਬੜੀਆਂ ਪਰ ਮਿੱਤਰੋ ਕਬੱਡੀ ਲਈ ਜਾਣ ਚਾਹੀਦੀ''। ਇਹ ਸਤਰਾਂ ਬੜੀਆਂ ਪ੍ਰਭਾਵਸ਼ਾਲੀ ਨੇ, ਸੱਚੀ ਗੱਲ ਆ ਜਾਨ ਚਾਹੀਦੀ ਏ, ਦਿਲ ਚਾਹੀਦਾ ਹੈ, ਜਣਾ ਖਣਾ ਤਾਂ ਕੱਪੜੇ ਉਤਾਰ ਕੇ ਗਰਾਂਊਂਡ ਵਿਚ ਵੀ ਨਹੀਂ ਵੜ ਸਕਦਾ ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ, ਇਹ ਮਾਵਾਂ ਜਾਏ ਸੂਰਮੇ ਪੁੱਤਰ ਗਰਾਂਊਂਡਾਂ ਵਿਚ ਹੁੰਦੇ ਆ। ਸਾਡੀ ਮਾਂ ਖੇਡ ਕਬੱਡੀ ਅੱਜ ਪਰਵਾਸੀ ਵੀਰਾਂ ਕਰਕੇ ਬਚੀ ਹੋਈ ਆ। ਸਰਕਾਰਾਂ ਨੇ ਤਾਂ ਬਿਲਕੁਲ ਵੀ ਸਾਡੀ ਮਾਂ ਖੇਡ ਕਬੱਡੀ ਦਾ ਹਾਲ ਵੀ ਨਹੀਂ ਪੁੱਛਿਆ। ਸਿਆਸੀ ਬੰਦੇ ਆਉਂਦੇ ਆ ਟੂਰਨਾਂਮੈਂਟਾਂ 'ਤੇ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਫਿਰ ਤੂ ਕੌਣ ਤੇ ਮੈਂ ਕੌਣ। ਜਦੋਂ ਆ ਕ੍ਰਿਕਟ ਵਾਲੇ ਜਿੱਤ ਕੇ ਆਉਂਦੇ ਆ ਤਾਂ ਸਾਰੇ ਜਸ਼ਨ ਮਨਾਂਉਂਦੇ ਆ।

ਕੌਣ ਸੰਭਾਲੂ ਇਹਨਾਂ ਹੀਰਿਆਂ ਨੂੰ

ਕੌਣ ਸੰਭਾਲੂ ਇਹਨਾਂ ਹੀਰਿਆਂ ਨੂੰ



ਸਾਰੀ ਉਮਰ ਕਬੱਡੀ ਦੇ ਲੇਖੇ ਲਾਉਣ ਵਾਲਾ ਅੱਜ ਵੀ ਕਬੱਡੀ ਖੇਡ ਕੇ ਤੇ ਟੂਰਨਾਂਮੈਂਟ ਤੇ ਰੈਫਰੀ ਕਰਕੇ ਘਰ ਦਾ ਖਰਚਾ ਤੋਰਦਾ ਕਬੱਡੀ ਦਾ ਸਟਾਰ ਜੀਤਾ ਖੋਸਿਆ ਵਾਲਾ

ਬੇਸ਼ੱਕ ਅੱਜ ਸਾਡੀ ਮਾਂ ਖੇਡ ਕਬੱਡੀ ਦੀ ਤਰੱਕੀ ਲਈ ਕਰੋੜਾਂ ਦਾ ਖਰਚਾ ਕੀਤਾ ਜਾਂਦਾ ਹੈ। ਨਵੇਂ ਖਿਡਾਰੀਆਂ ਨੂੰ ਮਹਿੰਗੀਆਂ ਗੱਡੀਆਂ, ਮੋਟਰ ਸਾਇਕਲ ਦਿੱਤੇ ਜਾਂਦੇ ਹਨ। ਹਰ ਸਾਲ ਵਿਦੇਸ਼ੀ ਧਰਤੀ 'ਤੇ ਸੱਦ ਕੇ ਖਿਡਾਰੀਆਂ ਦੇ ਮਾਨ ਸਨਮਾਨ ਕੀਤੇ ਜਾਂਦੇ ਹਨ। ਪਰ ਉਹ ਵਿਰਲੇ ਹੀ ਮਾਵਾਂ ਦੇ ਪੁੱਤ ਹੁੰਦੇ ਹਨ ਜੋ ਪੁਰਾਣੇ ਖਿਡਾਰੀਆਂ ਦੀ ਮਦਦ ਕਰਦੇ ਹਨ।

Monday, August 16, 2010

ਕਹਿੰਦੇ ਕਹਾਉਂਦੇ ਰੇਡਰਾਂ ਦੀ ਕੋਈ ਪੇਸ਼ ਨਹੀ ਜਾਣ ਦਿੰਦਾ ਬਿੱਟੂ ਦੁਗਾਲ

ਕਹਿੰਦੇ ਕਹਾਉਂਦੇ ਰੇਡਰਾਂ ਦੀ ਕੋਈ ਪੇਸ਼ ਨਹੀ ਜਾਣ ਦਿੰਦਾ ਬਿੱਟੂ ਦੁਗਾਲ

ਕੋਈ ਖੇਡ ਪ੍ਰੇਮੀ ਹੱਥ ਖੜ੍ਹਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਓਸਨੇ ਕਦੇ ਧੱਕੜ ਜਾਫ਼ੀ ਬਿੱਟੂ ਦੂਗਾਲ ਦੀ ਖੇਡ ਨਹੀਂ ਵੇਖੀ। ਕੋਈ ਕਬੱਡੀ ਦਾ ਸਟਾਰ ਖਿਡਾਰੀ ਧਾਵੀ ਹੱਥ ਖੜ੍ਹਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਉਸਨੇ ਕਦੇ ਬਿੱਟੁ ਦੁਗਾਲ ਤੋਂ ਬਚ ਕੇ ਕੋਡੀ ਨਹੀਂ ਪਾਈ.. .. ਬਿੱਟੁ ਦੁਗਾਲ ਅੱਜ ਦੇ ਸਮੇਂ ਦਾ ਸੁਪਰ ਸਟਾਰ ਤੇ ਪੂਰਾ ਧੱਕੜ ਜਾਫ਼ੀ ਐ .. .. ਜਦੋਂ ਜਾਫ਼ ਵਿਚ ਮੂਹਰੇ ਬਿੱਟੂ ਖੜ੍ਹਾ ਹੁੰਦਾ. ਕਹਿੰਦੇ ਕਹਾਉਂਦੇ ਰੇਡਰਾਂ ਨੂੰ ਮੁੜਕਾ ਆ ਜਾਂਦਾ .. .. ਔਖਾ ਹੈ ਯਾਰ ਬਿੱਟੂ ਤੋਂ ਨਿਕਲਕੇ ਭੱਜਣਾ.. .. ਅੱਜ ਸਾਡੀ ਮਾਂ ਖੇਡ ਪੈਸਿਆ ਵਾਲੀ ਨਹੀਂ ਸਗੋਂ ਡਾਲਰਾਂ-ਪੌਂਡਾਂ ਵਾਲੀ ਹੋ ਗਈ ਹੈ। ਇਹ ਸਭ ਪ੍ਰਵਾਸੀ ਵੀਰਾਂ ਦੀ ਹੀ ਮਿਹਰਬਾਨੀ ਹੈ। ਪੁਰਾਣੇ ਖਿਡਾਰੀ ਵਿਚਾਰੇ ਸੱਟਾਂ-ਫੇਟਾਂ ਜੋਗੇ ਹੀ ਰਹਿਗੇ ।

ਬਈ ਛੇਤੀ ਹੱਥ ਨੀ ਆਉਂਦਾ ਧੱਕੜ ਧਾਵੀ ਦੁੱਲਾ ਸੁਰਖਪੁਰੀਆ


ਬਈ ਛੇਤੀ ਹੱਥ ਨੀ ਆਉਂਦਾ ਧੱਕੜ ਧਾਵੀ ਦੁੱਲਾ ਸੁਰਖਪੁਰੀਆ

ਕਪੂਰਥਲਾ ਤੋਂ ਤਕਰੀਬਨ 10-12 ਕਿਲੋਮੀਟਰ ਦੀ ਦੂਰੀ 'ਤੇ ਵਸਦੇ ਪਿੰਡ ਸੁਰਖਪੁਰ ਦੇ ਸ੍ਰ: ਤੇਜਾ ਸਿੰਘ ਨੰਬਰਦਾਰ ਤੇ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਨਦਾ ਪੁੱਤ ਦਵਿੰਦਰਜੀਤ ਸਿੰਘ ਇਕ ਦਿਨ ਮਾਂ ਖੇਡ ਕਬੱਡੀ ਦਾ ਦੁੱਲਾ ਪੁੱਤ ਬਣੇਗਾ । ਦੇਸ਼ਾਂ-ਵਿਦੇਸ਼ਾਂ ਦੀਆਂ ਗਰਾਊਂਡਾਂ ਵਿਚ ਧੁੰਮਾਂ ਪਾਵੇਗਾ । ਮਾਪਿਆਂ ਦਾ ਦਵਿੰਦਰਜੀਤ ਸਿੰਘ ਅੱਜ ਕਬੱਡੀ ਦੇ ਬੱਬਰ ਸ਼ੇਰਾਂ ਵਿਚ ਦੁੱਲਾ ਸੁਰਖਪੁਰੀਆਂ ਦੇ ਇਕ ਵੱਡੇ ਨਾਂਅ ਨਾਲ ਜਾਣਿਆਂ ਜਾਂਦਾ ਹੈ ਕੋਈ ਅਜਿਹਾ ਖੇਡ ਪ੍ਰੇਮੀ ਨਹੀਂ ਹੈ ਜਿਸ ਨੇ ਦੁੱਲੇ ਦੀ ਗੇਮ ਦੇਖ ਕੇ ਇਹ ਨਹੀਂ ਕਿਹਾ ਵਾਹ ਓ ਦੁੱਲਿਆ ਖੁਸ਼ ਕੀਤਾ .. .. ਤੇਰਾ ਨਹੀਂ ਓ ਮੁਕਾਬਲਾ ਸ਼ੇਰ ਪੁੱਤਰਾ .. .. .. । ਜੇ ਕਿਸੇ ਨੇ ਉਸਦੀ ਖੇਡ ਨਹੀਂ ਦੇਖੀ ਤਾਂ ਉਹ ਕਬੱਡੀ ਖੇਡ ਤੋਂ ਬਿਲਕੁਲ ਕੋਰਾ ਹੈ। ਉਸਨੂੰ ਖੇਡ ਪ੍ਰੇਮੀ ਕਹਾਉਣ ਦਾ ਕੋਈ ਹੱਕ ਨਹੀਂ .. .. । ਦੋ ਭਰਾ ਤੇ ਤਿੰਨ ਭੈਣਾਂ ਦੇ ਇਸ ਪਿਆਰੇ ਵੀਰ ਦਾ ਜਨਮ 13 ਨਵੰਬਰ 1978 ਨੂੰ ਹੋਇਆ । ਪਿੰਡ ਸੁਰਖਪੁਰ ਮਹਾਨ ਸ਼ਹੀਦ ਸ੍ਰ: ਪਰਮਜੀਤ ਸਿੰਘ ਫ਼ੌਜੀ ਕੌਮੀ ਪ੍ਰਵਾਨਿਆ ਦਾ ਪਿੰਡ ਹੈ । ਮੰਗੀ ਸੁਰਖਪੁਰ, ਗਾਂਧੀ ਤੇ ਮਹਿੰਦਰ ਵਰਗੇ ਅੰਤਰ ਰਾਸ਼ਟਰੀ ਖਿਡਾਰੀ ਇਸ ਪਿੰਡ ਦੀ ਹੀ ਦੇਣ ਹਨ ਤੇ ਇਸ ਧਰਤੀ 'ਤੇ ਹੀ ਜੰਮਿਆਂ ਅੱਜ ਦਾ ਸਟਾਰ ਖਿਡਾਰੀ ਦੁੱਲਾ ਸੁਰਖਪੁਰੀਆ।

''ਚਪੇੜਾ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆਂ ਜਾਂਦਾ ਕਬੱਡੀ ਦਾ ਧੱਕੜ ਜਾਫ਼ੀ'' : ਰਾਣਾ ਵੰਝ

''ਚਪੇੜਾ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆਂ ਜਾਂਦਾ ਕਬੱਡੀ ਦਾ ਧੱਕੜ ਜਾਫ਼ੀ'' : ਰਾਣਾ ਵੰਝ



ਸਿਆਣੇ ਕਹਿੰਦੇ ਹਨ ਜੇ ਸ਼ੌਕ ਨਾਲ ਖੇਡਣਾ ਤਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਜਿਹਨੇ ਕਬੱਡੀ ਖੇਡਣੀ ਹੈ, ਉਸਦਾ ਜਿਗਰਾ ਵੱਡਾ ਚਾਹੀਦਾ ਹੈ । ਜਿਹੜਾ ਤਾਕਤ ਲਈ ਗੁਲੂਗੋਛ ਦੀਆਂ ਬੋਤਲਾਂ ਲਗਵਾਉਂਦਾ ਹੈ, ਉਹਨੂੰ ਤਾਂ ਕਬੱਡੀ ਦੇ ਮੈਦਾਨ ਕੋਲ ਦੀ ਵੀ ਲੰਘਣਾ ਠੀਕ ਨਹੀਂ । ਕਬੱਡੀ ਖੇਡ ਖੂਨ ਵਾਲੇ ਦੀ ਹੈ, ਜਿਹੜਾ ਬੁੱਕ ਨਾਲ ਘਿਊ ਪੀਣਾ ਜਾਣਦਾ ਹੋਵੇ, ਦੁੱਧ ਦੀ ਭਰੀ ਬਾਲਟੀ ਮੂੰਹ ਲਾ ਕੇ ਇਕੋ ਸਾਹ ਪੀਣ ਤੇ ਪਚਾਉਣ ਜਾਣਦਾ, ਬਦਾਮਾਂ ਦੇ ਫੱਕੇ ਮਾਰਨੇ ਜਾਣਦਾ ਹੋਵੇ ਤੇ ਗਰਾਂਊਂਡ ਨਾਲ ਇਸ਼ਕ ਕਰਦਾ ਹੋਵੇ । ਹਰਜੀਤ ਬਰਾੜ ਗਰਜਿਆ ਸੀ ਮੈਦਾਨਾਂ ਅੰਦਰ, ਬਲਵਿੰਦਰ ਫਿੱਡੂ ਦਾ ਨਾਂਅ ਕੌਣ ਨਹੀਂ ਜਾਣਦਾ, ਕੌਣ ਭੁੱਲ ਸਕਦਾ ਹੈ ਜਸਪਾਲ ਬਾਂਗਰਾਂ ਵਾਲੇ ਬਿੱਟੂ ਦੀਆਂ ਪਾਈਆਂ ਹੋਈਆਂ ਧਮਾਲਾਂ ਨੂੰ ਤੇ ਕੌਣ ਨੀ ਯਾਦ ਕਰਦਾ ਰਾਣੇ ਵੰਝ ਨੂੰ .. .. .. ਅੱਜ ਰਾਣੇ ਵੰਝ ਦੀਆਂ ਮਾਰੀਆਂ ਮੱਲ੍ਹਾ ਬਾਰੇ ਵੀ ਗੱਲ ਕਰਦੇ ਆ .. .. ..।

Saturday, August 14, 2010

ਅੰਡਰ ਟੇਕਰ ਵਰਗੇ ਖ਼ਤਰਨਾਕ ਪਹਿਲਵਾਨਾਂ ਦੀ ਗੋਡਨੀ ਲਵਾਕੇ ਬਣਿਆ ''ਦ ਗ੍ਰੇਟ ਖਲੀ'' ਦਲੀਪ ਸਿੰਘ ਰਾਣਾ

ਅੰਡਰ ਟੇਕਰ ਵਰਗੇ ਖ਼ਤਰਨਾਕ ਪਹਿਲਵਾਨਾਂ ਦੀ ਗੋਡਨੀ ਲਵਾਕੇ ਬਣਿਆ ''ਦ ਗ੍ਰੇਟ ਖਲੀ'' ਦਲੀਪ ਸਿੰਘ ਰਾਣਾ


ਕੁਝ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਕਿਸਮਤ ਵਿਚ ਜੋ ਲਿਖਿਆ ਹੁੰਦਾ ਹੈ ਇਨਸਾਨ ਨੂੰ ਉਹੀ ਮਿਲਦਾ ਹੈ ਤੇ ਕਈਆਂ ਦਾ ਕਹਿਣਾ ਹੈ ਕਿ ਹਿੰਮਤੀ ਲੋਕ ਸੰਘਰਸ਼ੀ ਲੋਕ ਕਰੜੇ ਸੰਘਰਸ਼ ਨਾਲ ਕਿਸਮਤ ਪਲਟ ਦਿੰਦੇ ਹਨ। ਇਹ ਗੱਲ ਬਿਲਕੁਲ ਸਹੀ ਜਾਪਦੀ ਏ। ਕੱਲਾ ਕਿਸਮਤ ਨੂੰ ਕੋਸ਼ੀ ਜਾਣਾ ਊਠ ਨੂੰ ਮੋਰੀ ਵਿਚ ਦੀ ਲੰਘਾਉਣ ਬਰਾਬਰ ਹੈ। ਹਿੰਮਤ ਨਾਲ ਹੀ ਕਿਸਮਤ ਬਦਲਦੀ ਹੈ, ਜੇ ਕਿਸੇ ਨੂੰ ਨਹੀਂ ਵਿਸ਼ਵਾਸ਼ ਤਾਂ ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਤੋਂ ਪੁੱਛ ਲੋਵੋ। ਦਲੀਪ ਸਿੰਘ ਨੂੰ ਰੱਬ ਨੇ ਉੱਚਾ ਲੰਮਾ ਕੱਦ ਕਾਠ ਬਖਸ਼ਿਆ ਹੈ ਪਰ ਜੇ ਉਹ ਮਿਹਨਤ ਨਾ ਕਰਦਾ ਸਰੀਰ ਨੂੰ ਪ੍ਰੈਕਟਿਸ ਨਾਲ ਸਵਾਰਦਾ ਨਾ ਤਾਂ ਅੱਜ ਉਹ ਦੁਨੀਆਂ ਭਰ ਵਿਚ ਪ੍ਰਸਿੱਧ ਨਾ ਹੁੰਦਾ ਜੇ ਓਸ ਨੇ ਹਿੰਮਤ ਕੀਤੀ ਤਾਂ ਹੀ ਉਸ ਦੀ ਕਿਸਮਤ ਚਮਕੀ।